ਪਾਂਡਾ ਮਦਦ ਕਰ ਸਕਦਾ ਹੈ। ਆਪਣੇ ਵਾਸਤੇ ਜਾਂ ਜਿਸ ਕਿਸੇ ਨੂੰ ਤੁਸੀਂ ਜਾਣਦੇ ਹੋ, ਲਈ ਫ਼ੋਨ ਕਰੋ।
ਨਵੇਂ ਬਣੇ ਮਾਪੇ ਹੋ ਜਾਂ ਬੱਚੇ ਦੇ ਜਨਮ ਲਈ ਆਸਵੰਦ ਹੋ ? ਜਿਸ ਤਰੀਕੇ ਨਾਲ ਤੁਸੀਂ ਮਹਿਸੂਸ ਕਰ ਰਹੇ ਹੋ, ਉਸ ਬਾਰੇ ਚਿੰਤਤ ਹੋ ?

ਮਾਨਸਿਕ ਸਿਹਤ ਚੈੱਕਲਿਸਟ
ਮਾਨਸਿਕ ਸਿਹਤ ਚੈੱਕਲਿਸਟ
ਇਹ ਚੈੱਕਲਿਸਟ ਉਹ ਸਵਾਲ ਪੁੱਛਦੀ ਹੈ ਜੋ ਤੁਹਾਨੂੰ ਬਿਹਤਰ ਢੰਗ ਨਾਲ ਇਹ ਸਮਝਣ ਵਿੱਚ ਮੱਦਦ ਕਰ ਸਕਦੇ ਹਨ ਕਿ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ, ਅਤੇ ਕੀ ਤੁਹਾਨੂੰ ਤੁਹਾਡੀ ਮਾਨਸਿਕ ਤੰਦਰੁਸਤੀ ਲਈ ਵਾਧੂ ਸਹਾਇਤਾ ਲੈਣ ਦੀ ਲੋੜ ਹੋ ਸਕਦੀ ਹੈ।
PANDA (ਪਾਂਡਾ) ਬਾਰੇ
ਪਾਂਡਾ, ਆੱਸਟ੍ਰੇਲੀਆ ਦੀ ਇਕਲੌਤੀ ਮਾਹਿਰ ਰਾਸ਼ਟਰੀ ਹੈਲਪਲਾਈਨ, ਉਨ੍ਹਾਂ ਲੋਕਾਂ ਲਈ ਕਾਰਜਸ਼ੀਲ ਹੈ ਜੋ ਪੈਰੀਨੈਟਲ ਬੇਚੈਨੀ, ਉਦਾਸੀ ਅਤੇ ਜਨਮ ਤੋਂ ਬਾਅਦ ਦੇ ਮਨੋਵਿਕਾਰ ਤੋਂ ਪ੍ਰਭਾਵਤ ਹਨ ਅਤੇ ਜੋ ਮਾਂ-ਪਿਓ ਬਣਨ ਵਿਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਅਸੀਂ ਇਸ ਗੰਭੀਰ ਅਤੇ ਆਮ ਬਿਮਾਰੀ ਬਾਰੇ ਜਾਗਰੂਕਤਾ ਵੀ ਵਧਾਉਂਦੇ ਹਾਂ ਤਾਂ ਜੋ ਪ੍ਰਭਾਵਤ ਹੋਏ ਲੋਕ ਸਮਝ ਸਕਣ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ ਅਤੇ ਸਹਾਇਤਾ ਦੀ ਭਾਲ ਕਰ ਸਕਣ।
“ਜਦੋਂ ਮੈਂ ਇਸ ਵਿੱਚ ਗ੍ਰਸਤ ਸੀ, ਮੈਨੂੰ ਲੱਗਾ ਕਿ ਮੈਂ ਕਦੇ ਬਿਹਤਰ ਨਹੀਂ ਹੋਵਾਂਗੀ। ਪਰ ਮੈਂ ਹੋ ਗਈ।”
ਦੁਭਾਸ਼ੀਏ ਉਪਲਬਧ ਹਨ
ਪਾਂਡਾ ਕੋਲ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਦੁਭਾਸ਼ੀਆਂ ਤੱਕ ਪਹੁੰਚ ਹੈ ਜੋ ਅੰਗ੍ਰੇਜ਼ੀ ਨਹੀਂ ਬੋਲਦੇ ਜਾਂ ਸੁਣਨ ਜਾਂ ਬੋਲਣ ਵਿੱਚ ਸਮੱਸਿਆ ਹੈ।
“ਕਿਸੇ ਨੇ ਮੈਨੂੰ ਨਹੀਂ ਦੱਸਿਆ ਕਿ ਬੱਚਾ ਪੈਦਾ ਹੋਣ ਤੋਂ ਪਹਿਲਾਂ ਵੀ ਇਹ ਵਾਪਰ ਸਕਦਾ ਸੀ !”
ਮਦਦ ਕਦੋਂ ਲਈ ਜਾਵੇ
ਗਰਭਵਤੀ ਹੋਣਾ ਜਾਂ ਨਵਾਂ ਮਾਂ-ਪਿਓ ਬਣਨਾ ਜੋਸ਼ ਅਤੇ ਚੁਣੌਤੀ ਭਰਪੂਰ ਦੋਵੇਂ ਹੋ ਸਕਦੇ ਹਨ। ਤਬਦੀਲੀਆਂ ਅਨੁਸਾਰ ਢਲਣ ਵਿੱਚ ਕੁਝ ਮੁਸ਼ਕਲ ਆਉਣੀ ਸੁਭਾਵਕ ਹੈ। ਫਿਰ ਵੀ, ਜਦੋਂ ਆਮ ਉਤਰਾਅ-ਚੜਾਅ ਕਿਸੇ ਹੋਰ ਗੰਭੀਰ ਰੂਪ ਵਿੱਚ ਵਿਕਸਤ ਹੁੰਦੇ ਹਨ, ਅਤੇ ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਚਲਦੇ ਹਨ, ਤਾਂ ਸਹਾਇਤਾ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ।
ਪੈਰੀਨੈਟਲ ਚਿੰਤਾ ਅਤੇ ਉਦਾਸੀ ਆਮ ਗੱਲ ਹੈ
ਪੰਜ ਪਿੱਛੇ ਕਿਸੇ ਇੱਕ ਬਨਣ ਵਾਲੀ ਜਾਂ ਨਵੀਂ ਬਣੀ ਮਾਂ ਵਿੱਚ, ਅਤੇ ਦਸਾਂ ਪਿੱਛੇ ਕਿਸੇ ਇੱਕ ਬਨਣ ਵਾਲੇ ਜਾਂ ਨਵੇਂ ਬਣੇ ਪਿਤਾ ਨੂੰ ਜਨਮ ਸਬੰਧੀ ਚਿੰਤਾ ਜਾਂ ਤਣਾਅ ਦਾ ਅਨੁਭਵ ਹੋਵੇਗਾ। ਇਹ ਗਰਭ ਅਵਸਥਾ ਦੌਰਾਨ (ਜਨਮ ਤੋਂ ਪਹਿਲਾਂ) ਜਾਂ (ਜਨਮ ਤੋਂ ਬਾਅਦ) ਦੇ ਪਹਿਲੇ ਸਾਲ ਵਿਚ ਵਾਪਰ ਸਕਦਾ ਹੈ। ਸ਼ਬਦ "ਪੈਰੀਨੇਟਲ" ਗਰਭ ਅਵਸਥਾ ਅਤੇ ਜਨਮ ਉਪਰੰਤ ਪਹਿਲੇ ਸਾਲ, ਦੋਹਾਂ ਨੂੰ ਦਰਸਾਉਂਦਾ ਹੈ।
“ਮੈਂ ਆਪਣੀ ਸਾਥਣ ਬਾਰੇ ਚਿੰਤਤ ਹਾਂ ਪਰ ਉਹ ਮੇਰੇ ਨਾਲ ਗੱਲ ਨਹੀਂ ਕਰੇਗੀ।”
ਜਨਮ ਤੋਂ ਬਾਅਦ ਦੇ ਮਨੋਵਿਕਾਰ
ਜਨਮ ਤੋਂ ਬਾਅਦ ਦਾ ਮਨੋਵਿਕਾਰ, ਇਕ ਦੁਰਲੱਭ ਪਰ ਗੰਭੀਰ ਰੋਗ ਹੈ ਜੋ ਹਰ 1000 ਪਿੱਛੇ ਇਕ ਤੋਂ ਦੋ ਨਵੀਆਂ ਮਾਂਵਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਮਾਂ ਤੇ ਬੱਚੇ ਦੋਵਾਂ ਨੂੰ ਜੋਖਮ ਵਿਚ ਪਾ ਸਕਦਾ ਹੈ। ਇਸ ਸਬੰਧੀ ਲਗਭਗ ਹਮੇਸ਼ਾਂ ਹਸਪਤਾਲ ਦਾਖਲ ਹੋਣ ਦੀ ਜਰੂਰਤ ਹੁੰਦੀ ਹੈ। ਲੱਛਣ ਅਕਸਰ ਅਚਾਨਕ ਆ ਜਾਂਦੇ ਹਨ ਅਤੇ ਸੁਭਾਅ ਵਿਚ ਬਹੁਤ ਜ਼ਿਆਦਾ ਬਦਲਾਵ, ਵਿਵਹਾਰ ਵਿੱਚ ਅਹਿਮ ਤਬਦੀਲੀਆਂ ਅਤੇ ਹਕੀਕਤ ਦੇ ਨਾਲ ਸੰਪਰਕ ਟੁੱਟ ਜਾਣਾ ਸ਼ਾਮਲ ਹੋ ਸਕਦੇ ਹਨ।
“ਮੈਂ ਦੁਨੀਆ ਦੀ ਸਭ ਤੋਂ ਭੈੜੀ ਮਾਂ ਹਾਂ।”
ਪਾਂਡਾ ਕਿਵੇਂ ਮਦਦ ਕਰ ਸਕਦਾ ਹੈ
ਜੇ ਤੁਸੀਂ ਕੋਈ ਆਸਵੰਦ ਜਾਂ ਨਵੇਂ ਬਣੇ ਮਾਪੇ ਹੋ ਜੋ ਆਪਣੀ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਬਾਰੇ - ਜਾਂ ਕਿਸੇ ਬਾਰੇ ਜਿਸ ਨੂੰ ਤੁਸੀਂ ਜਾਣਦੇ ਹੋ, ਚਿੰਤਤ ਹੋ - ਤਾਂ ਸਹਾਇਤਾ ਪ੍ਰਾਪਤ ਕਰਨਾ ਮਹੱਤਵਪੂਰਨ ਹੈ. ਜਿੰਨੀ ਜਲਦੀ ਤੁਸੀਂ ਸਹਾਇਤਾ ਦੀ ਭਾਲ ਕਰੋਗੇ, ਓਨੀ ਜਲਦੀ ਤੁਸੀਂ ਬਿਹਤਰ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ।
ਪਾਂਡਾ ਦੀ ਨੈਸ਼ਨਲ ਪੈਰੀਨੇਟਲ ਮਾਨਸਿਕ ਸਿਹਤ ਹੈਲਪਲਾਈਨ, ਸਾਰੇ ਨਵੇਂ ਬਣੇ ਅਤੇ ਬਣਨ ਜਾ ਰਹੇ ਮਾਪਿਆਂ ਲਈ ਮੁਫਤ ਸਲਾਹ-ਮਸ਼ਵਰੇ ਅਤੇ ਸਹਾਰੇ ਦੀ ਪੇਸ਼ਕਸ਼ ਕਰਦੀ ਹੈ।
ਸਾਡੇ ਉੱਚ ਸਿਖਲਾਈ-ਪ੍ਰਾਪਤ ਅਤੇ ਦੇਖਭਾਲ ਕਰਨ ਵਾਲੇ ਟੈਲੀਫੋਨ ਸਲਾਹਕਾਰ, ਤੁਹਾਡੀਆਂ ਚਿੰਤਾਵਾਂ ਨੂੰ ਸੁਣਨਗੇ ਅਤੇ ਰੋਗ ਮੁਕਤੀ ਲਈ ਪਹਿਲੇ ਕਦਮ ਚੁੱਕਣ ਵਿੱਚ ਤੁਹਾਡੀ ਸਹਾਇਤਾ ਕਰਨਗੇ।
“ਜੇ ਮੈਂ ਕਿਸੇ ਨੂੰ ਦੱਸਾਂ ਕਿ ਮੈਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਤਾਂ ਉਹ ਸੋਚਣਗੇ ਕਿ ਮੈਂ ਇਕ ਬੁਰਾ ਮਾਂ-ਬਾਪ ਹਾਂ।”
ਇਸ ਬਾਰੇ ਗੱਲ ਕਰਨਾ ਸਭ ਤੋਂ ਵਧੀਆ ਹੈ
ਪੈਰੀਨੈਟਲ ਚਿੰਤਾ ਅਤੇ ਉਦਾਸੀ ਗੰਭੀਰ ਸਿਹਤ ਸਮੱਸਿਆ ਹੈ। ਇਹ ਕਿਸੇ ਵੀ ਨਵੇਂ ਜਾਂ ਆਸਵੰਦ ਮਾਪਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸ ਵਿਚ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਨਹੀਂ ਹੈ ਇਸ ਬਾਰੇ ਗੱਲ ਕਰਨਾ ਵਧੀਆ ਹੈ। ਅਸਲ ਵਿਚ, ਇਹ ਬਿਹਤਰ ਹੈ ਕਿ ਤੁਸੀਂ ਵਿਚਾਰ-ਵਟਾਂਦਰਾ ਕਰੋ !
ਦੂਜਿਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਣਾ, ਜਾਂ ਸਵੀਕਾਰ ਕਰਨਾ ਕਿ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੈ, ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਬਿਹਤਰੀਨ ਚਾਹੁੰਦੇ ਹੋ।
“ਮੈਂ ਸੋਚਿਆ ਸੀ ਕਿ ਮੈਂ ਆਪਣੇ ਬੱਚੇ ਨੂੰ ਤੁਰੰਤ ਪਿਆਰ ਕਰਨ ਲੱਗ ਪਵਾਂਗੀ, ਪਰ ਮੈਂ ਉਸ ਨੂੰ ਵੇਖਣਾ ਮੁਸ਼ਕਲ ਨਾਲ ਸਹਾਰ ਸਕਦੀ ਹਾਂ।”
ਪੈਰੀਨੇਟਲ (perinatal) -- ਗਰਭਵਤੀ ਹੋਣ ਤੋਂ ਲੈ ਕੇ ਬੱਚੇ ਦੇ ਇੱਕ ਸਾਲ ਦੀ ਉਮਰ ਤਕ ਦੇ ਸਮੇਂ ਦੀ -- ਫਿਕਰਮੰਦੀ ਅਤੇ ਉਦਾਸੀ ਦੇ ਸੰਕੇਤਕ-ਚਿੰਨ੍ਹ
ਸੰਕੇਤਾਂ ਵਿੱਚ ਸ਼ਾਮਲ ਹੋ ਸਕਦੇ ਹਨ :
- ਬਿਨਾਂਕਿਸੇਸਪੱਸ਼ਟਕਾਰਨਦੇਉਦਾਸਮਹਿਸੂਸਕਰਨਾ, ਢਹਿੰਦੀਕਲਾਵਿੱਚਹੋਣਾ, ਜਾਂਰੋਣਾ
- ਨਿਰੰਤਰ, ਆਮਤੌਰ 'ਤੇਚਿੰਤਾਅਕਸਰਆਪਣੇਬੱਚੇਦੀਸਿਹਤਜਾਂਸੁਖ-ਸਾਂਦਸਬੰਧੀਡਰਉੱਤੇਕੇਂਦਰਿਤਹੁੰਦੀਹੈ
- ਬੇਚੈਨ, 'ਚਿੜਚਿੜਾਪਨ", ਜਾਂਘਬਰਾਹਟਹੋਣਾ
- ਅਸਾਨੀਨਾਲਨਰਾਜ਼ਜਾਂਚਿੜਚਿੜੇਹੋਣਾ
- ਦੋਸਤਾਂਅਤੇਪਰਿਵਾਰਨੂੰਘੱਟਮਿਲਣਾ
- ਸੌਣਵਿੱਚਮੁਸ਼ਕਲ, ਭਾਵੇਂਕਿਤੁਹਾਡਾਬੱਚਾਸੌਂਰਿਹਾਹੋਵੇ
- ਅਚਾਨਕਮੂਡਬਦਲਜਾਂਦਾਹੈ
- ਲਗਾਤਾਰਥੱਕੇਹੋਏਅਤੇਊਰਜਾਦੀਘਾਟਮਹਿਸੂਸਕਰਨਾ
- ਜੀਅਕੱਚਾਹੋਣਾ, ਉਲਟੀਆਂ, ਠੰਢੀਆਂਤ੍ਰੇਲੀਆਂ, ਭੁੱਖਦੀਕਮੀਵਰਗੇਸਰੀਰਕਲੱਛਣ
- ਉਨ੍ਹਾਂਚੀਜ਼ਾਂਵਿਚਨਾ-ਮਾਤਰਜਾਂਬਿਲਕੁਲਦਿਲਚਸਪੀਨਾਰੱਖਣਾਜੋਆਮਤੌਰ 'ਤੇਤੁਹਾਨੂੰਖ਼ੁਸ਼ਰੱਖਦੀਆਂਹਨ
- ਇਕੱਲੇਹੋਣਦਾਜਾਂਦੂਜਿਆਂਨਾਲਹੋਣਦਾਡਰ
- ਧਿਆਨਕੇਂਦ੍ਰਿਤਕਰਨ, ਇਕਾਗਰ-ਚਿਤਹੋਣਜਾਂਯਾਦਰੱਖਣਵਿਚਮੁਸ਼ਕਲਹੋਣਾ
- ਸ਼ਰਾਬਜਾਂਨਸ਼ੇਦੀਵੱਧਵਰਤੋਂ
- ਘਬਰਾਹਟਦੇਦੌਰੇ (ਦਿਲਦਾਤੇਜ਼ਧੜਕਣਾ, ਜ਼ੋਰਨਾਲਧੱਕ-ਧੱਕਕਰਨਾ, ਸਾਹਫੁੱਲਣਾ, ਕੰਬਣੀਜਾਂਆਪਣੇਆਲੇ-ਦੁਆਲੇਤੋਂਸਰੀਰਕਤੌਰ 'ਤੇਅਲੱਗਮਹਿਸੂਸਹੋਣਾ)
- ਜਨੂੰਨਜਾਂਮਜਬੂਰੀਭਰਿਆਵਤੀਰਾਵਿਕਸਤਹੋਣਾ
- ਮੌਤ, ਖੁਦਕੁਸ਼ੀਕਰਨਜਾਂਤੁਹਾਡੇਬੱਚੇਨੂੰਨੁਕਸਾਨਪਹੁੰਚਾਉਣਵਰਗੇਵਿਚਾਰ।
ਹੋਰ ਵੀ ਬਹੁਤ ਸਾਰੇ ਲੱਛਣ ਹਨ ਜੋ ਇੱਥੇ ਸੂਚੀਬੱਧ ਨਹੀ ਹਨ ਜੇ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਅਜਿਹੇ ਲੱਛਣ ਜਾਂ ਭਾਵਨਾਵਾਂ ਦਾ ਅਨੁਭਵ ਕਰਦਾ ਹੈ ਜੋ ਤੁਹਾਨੂੰ ਦੋ ਹਫ਼ਤੇ ਜਾਂ ਵੱਧ ਸਮੇਂ ਲਈ ਚਿੰਤਤ ਕਰਦੇ ਹਨ, ਤਾਂ ਕਿਰਪਾ ਕਰਕੇ ਸਹਾਇਤਾ ਲੱਭੋ।
“ਕੀ ਸਾਰੇ ਨਵੇਂ ਮਾਪੇ ਇਸ ਤਰ੍ਹਾਂ ਭੈ-ਭੀਤ ਮਹਿਸੂਸ ਕਰਦੇ ਹਨ ?”
ਸਾਡੀ ਮੁਫਤ ਰਾਸ਼ਟਰੀ ਪੈਰੀਨੇਟਲ ਮਾਨਸਿਕ ਸਿਹਤ ਹੈਲਪਲਾਈਨ ਨੂੰ ਫ਼ੋਨ ਕਰੋ
1300 726 306 'ਤੇ
ਫ਼ੋਨ ਕਰੋ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7.30 ਵਜੇ ਤੱਕ, AEST/AEDT ਸਮਾਂ
ਪਾਂਡਾ ਦੀ ਰਾਸ਼ਟਰੀ ਹੈਲਪਲਾਈਨ ਤੁਹਾਡੀ ਭਾਸ਼ਾ ਸਮੇਤ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਜਦੋਂ ਤੁਸੀਂ PANDA ਹੈਲਪਲਾਈਨ 'ਤੇ ਫ਼ੋਨ ਕਰਦੇ ਹੋ, ਤਾਂ ਵਿਕਲਪ "1" ਦਬਾਓ ਜੋ ਸਾਨੂੰ ਦੱਸਦਾ ਹੈ ਕਿ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ।
ਜਦੋਂ ਤੁਹਾਡੇ ਫ਼ੋਨ ਦਾ ਜਵਾਬ ਦਿੱਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ:
ਤੁਹਾਡੇ ਫ਼ੋਨ ਦਾ ਜਵਾਬ ਅੰਗਰੇਜ਼ੀ ਬੋਲਣ ਵਾਲੇ ਸਲਾਹਕਾਰ ਦੁਆਰਾ ਦਿੱਤਾ ਜਾਵੇਗਾ। ਸਾਨੂੰ ਤੁਹਾਡੀ ਤਰਜੀਹੀ ਭਾਸ਼ਾ ਜਾਣਨ ਦੀ ਲੋੜ ਹੋਵੇਗੀ - ਤੁਹਾਨੂੰ ਸਲਾਹਕਾਰ ਨੂੰ ਆਪਣੀ ਪਸੰਦੀਦਾ ਭਾਸ਼ਾ ਦੱਸਣ ਤੋਂ ਇਲਾਵਾ ਹੋਰ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਹੈ।
ਪਾਂਡਾ ਦੁਭਾਸ਼ੀਏ ਦਾ ਇੰਤਜ਼ਾਮ ਕਰੇਗਾ ਅਤੇ ਜਦੋਂ ਕੋਈ ਉਪਲਬਧ ਹੋਵੇਗਾ, ਅਸੀਂ ਤੁਹਾਡੀ ਸਹਾਇਤਾ ਕਰਨ ਦੀ ਕਾਰਵਾਈ ਸ਼ੁਰੂ ਕਰਾਂਗੇ।
ਜੇਕਰ ਕੋਈ ਦੁਭਾਸ਼ੀਏ ਉਪਲਬਧ ਨਹੀਂ ਹੈ, ਤਾਂ ਅਸੀਂ ਤੁਹਾਨੂੰ ਵਾਪਸ ਫ਼ੋਨ ਕਰਾਂਗੇ।
ਜੇਕਰ ਤੁਹਾਨੂੰ ਫੌਰੀ ਮੱਦਦ ਦੀ ਲੋੜ ਹੈ ਤਾਂ ਟ੍ਰਿਪਲ ਜ਼ੀਰੋ (000) ਜਾਂ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੂੰ ਫ਼ੋਨ ਕਰੋ। ਜੇਕਰ ਤੁਹਾਨੂੰ PANDA ਦੇ ਹੈਲਪਲਾਈਨ ਘੰਟਿਆਂ ਤੋਂ ਬਾਹਰ ਸਹਾਇਤਾ ਦੀ ਲੋੜ ਹੈ, ਤਾਂ Lifeline ਨੂੰ 13 11 14 'ਤੇ ਫ਼ੋਨ ਕਰੋ।
ਚੇਤਨਾ (ਗਰਾਊਂਡਿੰਗ) ਕਸਰਤ
ਇਹ ਗਰਾਊਂਡਿੰਗ ਕਸਰਤ ਤੁਹਾਡੇ ਸਾਹ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਤਿਆਰ ਕੀਤੀ ਗਈ ਹੈ।
ਪਾਂਡਾ (PANDA) ਬਣਨ ਜਾ ਰਹੇ ਅਤੇ ਨਵੇਂ ਬਣੇ ਮਾਪਿਆਂ ਲਈ ਮੁਫ਼ਤ ਸਲਾਹ-ਮਸ਼ਵਰਾ ਸਹਾਇਤਾ ਪ੍ਰਦਾਨ ਕਰਦਾ ਹੈ।
ਪਾਂਡਾ (PANDA) ਬਣਨ ਜਾ ਰਹੇ ਅਤੇ ਨਵੇਂ ਬਣੇ ਮਾਪਿਆਂ ਲਈ ਮੁਫ਼ਤ ਸਲਾਹ-ਮਸ਼ਵਰਾ ਸਹਾਇਤਾ ਪ੍ਰਦਾਨ ਕਰਦਾ ਹੈ।
ਗਰਭ-ਅਵਸਥਾ ਅਤੇ ਨਵ-ਜਨਮੇ ਬੱਚੇ ਦਾ ਸਵਾਗਤ ਕਰਨਾ, ਖੁਸ਼ੀ ਅਤੇ ਚੁਣੌਤੀਆਂ ਲੈ ਕੇ ਆਉਂਦਾ ਹੈ।
ਜੇ ਤੁਸੀਂ ਮੁਸ਼ਕਲ ਸਮੇਂ ਵਿਚੋਂ ਗੁਜ਼ਰ ਰਹੇ ਹੋ, ਤਾਂ ਸਹਾਇਤਾ ਲੈਣ ਤੋਂ ਨਾ ਡਰੋ।
ਕੀ ਤੁਸੀਂ ਇਕੱਲੇ ਨਹੀਂ ਹੋ; PANDA ਤੁਹਾਡੀ ਮਾਨਸਿਕ ਤੰਦਰੁਸਤੀ ਦਾ ਸਮਰਥਨ ਕਰਨ ਲਈ ਇੱਥੇ ਮੌਜ਼ੂਦ ਹੈ।
ਤੁਸੀਂ PANDA ਨੂੰ 1300 726 306 'ਤੇ ਫ਼ੋਨ ਕਰ ਸਕਦੇ ਹੋ ਅਤੇ ਸਾਡੇ ਸਲਾਹਕਾਰ ਤੁਹਾਡੀ ਗੱਲ ਸੁਣਨ ਲਈ ਉੱਥੇ ਮੌਜੂਦ ਹੋਣਗੇ। ਫ਼ੋਨ ਕਰਨਾ ਮੁਫ਼ਤ ਹੈ।
ਜਾਂ ਤੁਸੀਂ www.panda.org.au 'ਤੇ ਜਾ ਸਕਦੇ ਹੋ।
PANDA ਨੈਸ਼ਨਲ ਹੈਲਪਲਾਈਨ (ਸੋਮ ਤੋਂ ਸ਼ੁੱਕਰ, ਸਵੇਰੇ 9 ਵਜੇ ਤੋਂ ਸ਼ਾਮ 7.30 ਵਜੇ ਤੱਕ AEST/AEDT)